ਆਪਣੇ ਬਾਰੇ ਜਾਣਕਾਰੀ

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੂਰੋ ਪੱਡਾ ਵਿਚ ਜਨਮ 1943. ਪਰਵਾਰ ਵਿਚ ਖੇਤੀ ਕਰਦਿਆਂ ਹੀ ਪਿਤਾ ਭਾਈ ਗਿਆਨ ਸਿੰਘ ਜੀ ਪਾਸੋਂ, ਪਹਿਲੀ ਜਮਾਤ ਦੇ ਕਾਇਦੇ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਿਆ। ਚੀਫ਼ ਖਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ, ਖਾਲਸਾ ਪ੍ਰਚਾਰਕ ਵਿਦਿਆਲਾ ਤਰਨ ਤਾਰਨ ਤੋਂ ਗੁਰਮਤਿ ਦੀ ਵਿੱਦਿਆ, ਗਿਆਨੀ ਸੁਦਾਗਰ ਸਿੰਘ ਪਾਸੋਂ ਪ੍ਰਾਪਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਵਿਖੇ ਚੱਲਦੇ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ, ਪ੍ਰਿੰਸੀਪਲ ਸਾਹਿਬ ਸਿੰਘ ਜੀ ਪਾਸੋਂ ਗੁਰਬਾਣੀ ਦੇ ਅਰਥ, ਸਿੱਖ ਇਤਿਹਾਸ ਅਤੇ ਪ੍ਰੋ. ਰਾਜਿੰਦਰ ਸਿੰਘ ਜੀ ਪਾਸੋਂ ਗੁਰਮਤਿ ਸੰਗੀਤ ਦੀ ਸਿੱਖਿਆ ਪਰਾਪਤ ਕਰਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ, ਰਾਗੀ ਤੋਂ ਲੈ ਕੇ ਪ੍ਰਧਾਨ ਜੀ ਦੇ ਪੀ.ਏ. ਤੱਕ ਵੱਖ ਵੱਖ ਪਦਵੀਆਂ ਉਪਰ, 1960 ਤੋਂ 1973 ਤੱਕ ਸੇਵਾ ਨਿਭਾਈ। 1973 ਤੋਂ 1979 ਤੱਕ ਵੱਖ ਵੱਖ ਦੇਸ਼ਾਂ ਵਿਚ ਵਸਦੀਆਂ ਸਿੱਖ ਸੰਗਤਾਂ ਵਿਚ ਵਿਚਰਦਿਆਂ ਹੋਇਆਂ ਗੁਰਬਾਣੀ, ਸਿੱਖ ਇਤਹਾਸ, ਪੰਜਾਬੀ ਬੋਲੀ ਪ੍ਰਚਾਰੇ ਅਤੇ ਪੜ੍ਹਾਏ। 1979 ਤੋਂ ਹੁਣ ਤੱਕ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਰਿਹਾਇਸ਼ ਹੈ। ਪਰਵਾਰਕ ਗੁਜ਼ਾਰੇ ਹਿਤ ਏਥੇ ਵੱਖ ਵੱਖ ਮਹਿਕਮਿਆਂ ਵਿਚ ਨੌਕਰੀ ਕਰਨ ਦੇ ਨਾਲ਼ ਨਾਲ਼ ਸਿੱਖ ਸੰਗਤਾਂ ਵਿਚ ਗੁਰਬਾਣੀ, ਸਿੱਖ ਇਤਿਹਾਸ, ਪੰਜਾਬੀ ਦੇ ਪ੍ਰਚਾਰ ਪ੍ਰਸਾਰ ਹਿਤ ਸਰਗਰਮੀਆਂ ਜਾਰੀ ਹਨ। ਮੇਰੀਆਂ ਲਿਖੀਆਂ ਦਸ ਕਿਤਾਬਾਂ ਛਪ ਚੁੱਕੀਆਂ ਹਨ। ਪਹਿਲੀ ਕਿਤਾਬ ਦੀਆਂ ਛੇ ਐਡੀਸ਼ਨਾਂ ਅਤੇ ਦੋ ਕਿਤਾਬਾਂ ਦੀਆਂ ਦੋ ਦੋ ਐਡੀਸ਼ਨਾਂ ਛੱਪ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚ ਚੁੱਕੀਆਂ ਹਨ। ਇਸ ਤੋਂ ਇਲਾਵਾ ਗਲੋਬਲ ਪੰਜਾਬੀ ਮੀਡੀਆ ਵਿਚ ਲੇਖਾਂ, ਟਿਪਣੀਆਂ, ਵਿਚਾਰ ਵਟਾਂਦਰਿਆਂ ਵਿਚ ਸਰਗਰਮੀ ਨਾਲ਼ ਸ਼ਾਮਲ ਰਹਿੰਦਾ ਹਾਂ। ਇਹਨੀਂ ਦਿਨੀਂ ਸਾਰੇ ਸੰਸਾਰ ਵਿਚ ਵਿਚਰਦਿਆਂ ਸਿੱਖ ਸੰਗਤਾਂ ਨਾਲ਼ ਗੁਰਮਤਿ ਦੀ ਸਾਂਝ ਪਾਉਣੀ, ਅਖ਼ਬਾਰਾਂ ਲਈ ਲੇਖ ਲਿਖਣੇ, ਰੇਡੀਉ, ਟੀ.ਵੀ. ਉਪਰ ਵਿਸ਼ੇਸ਼ ਭਾਸ਼ਨ ਇੰਟਰਵਿਊ ਆਦਿ ਦੇਣੇ। ਧਾਰਮਿਕ, ਇਤਿਹਾਸ, ਭਾਈਚਾਰਕ ਸਮਾਗਮਾਂ ਵਿਚ ਸਰੋਤਿਆਂ ਨੂੰ ਸੰਬੋਧਨ ਕਰਨਾ ਆਦਿ ਨਿਤ ਦਿਨ ਦੇ ਰੁਝੇਵੇਂ ਹਨ। ਵਿਸ਼ੇਸ਼ ਰੁਚੀਆਂ: ਸਿੱਖ ਇਤਿਹਾਸ, ਗੁਰਬਾਣੀ, ਗੁਰਮਤਿ ਸੰਗੀਤ, ਪੰਜਾਬੀ ਪੱਤਰਕਾਰੀ, ਪੰਜਾਬੀ ਸਾਹਿਤਕਾਰੀ ਆਦਿ ਵਿਚ ਵਿਸ਼ੇਸ਼ ਰੁਚੀ ਰੱਖਦਿਆਂ ਇਹਨਾਂ ਖੇਤਰਾਂ ਦੇ ਪ੍ਰਚਾਰ ਪ੍ਰਸਾਰ ਵਿਚ ਹਿੱਸਾ ਪਾਉਂਦੇ ਰਹਿਣਾ।


JAPJI SAHIB KATHA



ANAND SAHIB KATHA



ASA KI VAAR KATHA



SUKHMANI SAHIB KATHA



ਸੰਪਰਕ

ਸੰਪਰਕ ਕਰਨ ਲਈ ਹੇਠ ਲਿਖੀ ਜਾਣਕਾਰੀ ਤੇ ਸੰਪਰਕ ਕੀਤਾ ਜਾਵੇ

  • 1234 Address name. City Name
  • +61 487 015 845
  • gianisantokhsingh@yahoo.com.au